ਹੁਣ ਡੋਰ ਵੇਚਣ ਵਾਲਿਆਂ ਨੇ ਲੱਭ ਲਏ ਨਵੇਂ ਤਰੀਕੇ, ਸ਼ਾਤਿਰ ਲੋਕਾਂ ਨੇ ਰਲਾ ਲਏ ਨਾਲ ਸਕੂਲੀ ਬੱਚੇ |OneIndia Punjabi

2024-01-10 0

ਮਨੁੱਖੀ ਤੇ ਪਸ਼ੂ-ਪੰਛੀਆਂ ਲਈ ਜਾਨਲੇਵਾ ਸਾਬਤ ਹੋ ਰਹੀ ਪਲਾਸਟਿਕ ਡੋਰ ਹੁਣ ਨਾਜਾਇਜ਼ ਸ਼ਰਾਬ ਵਾਂਗ ਚੋਰੀ-ਛਿਪੇ ਵਿਕਣ ਲੱਗੀ ਹੈ। ਪੁਲਿਸ ਦੀ ਸਖ਼ਤੀ ਤੇ ਅਪਰਾਧਕ ਮਾਮਲਾ ਦਰਜ ਹੋਣ ਤੋਂ ਬਚਣ ਲਈ ਡੋਰ ਵੇਚਣ ਵਾਲਿਆਂ ਨੇ ਤਰੀਕੇ ਵੀ ਬਦਲ ਲਏ ਹਨ। ਹਾਲਾਤ ਇਹ ਹਨ ਕਿ ਹੁਣ ਡੀਲਰ ਫੋਨ ’ਤੇ ਗੱਲ ਵੀ ਨਹੀਂ ਕਰਦੇ। ਡੀਲਰਾਂ ਵਲੋਂ ਪੈਸੇ ਲੈ ਕੇ ਬੱਚਿਆਂ ਲਈ ਘਰ ਤਕ ਡੋਰ ਦੀ ਡਲਿਵਰੀ ਹੋ ਰਹੀ ਹੈ ਤੇ ਨਾਬਾਲਿਗਾਂ ਨੂੰ ਪ੍ਰਤੀ ਗੱਟੂ ਦੇ ਹਿਸਾਬ ਨਾਲ ਕਮਿਸ਼ਨ ਦੇ ਕੇ ਉਨ੍ਹਾਂ ਨੂੰ ਪੇਟੀ ਦਿੱਤੀ ਜਾ ਰਹੀ ਹੈ ਤੇ ਜਿਸਦੇ ਚਲਦਿਆਂ ਨਾਬਾਲਗ ਘਰ-ਘਰ ਜਾ ਕੇ ਪਲਾਸਟਿਕ ਡੋਰ ਦੀ ਸਪਲਾਈ ਕਰ ਰਹੇ ਹਨ। ਦਸ ਦਈਏ ਕੇ ਪਲਾਸਟਿਕ ਡੋਰ ਵੇਚਣ ਲਈ ਸਕੂਲ ਦੇ ਬੱਚਿਆਂ ਨੂੰ ਚੁਣਿਆ ਜਾ ਰਿਹਾ ਹੈ, ਮਿਲੀ ਜਾਣਕਾਰੀ ਮੁਤਾਬਕ ਡੀਲਰ ਸਕੂਲ ’ਚ ਹੀ ਬੱਚਿਆਂ ਨਾਲ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਡੋਰ ਮੁਹੱਈਆ ਕਰਵਾਉਂਦੇ ਹਨ।
.
Now door sellers have found new ways, mischievous people have mixed with school children.
.
.
.
#chinadoor #punjabpolice #punjabnews

Free Traffic Exchange

Videos similaires